
ਸਿੱਖ ਰਾਜ ਦੇ 300 ਸਾਲਾ ਸਥਾਪਨਾ ਦਿਵਸ ਤੇ ਵਿਸ਼ੇਸ਼
ਹਰ ਦਾਅ ਵਜ਼ੀਰ ਖ਼ਾਂ ਦਾ ਉਸ (ਫ਼ਤਿਹ ਸਿੰਘ) ਨੇ ਪਛਾੜ ਕੇ। ਤਲਵਾਰ ਪੂਰੇ ਜ਼ੋਰ ਦੀ ਮੋਢੇ 'ਤੇ ਮਾਰੀ ਤਾੜ ਕੇ। ਆਰੇ ਦੇ ਵਾਂਗ ਚੀਰ ਕੇ ਧਰ ਦਿੱਤਾ ਪਾੜ ਕੇ। ਧਰਤੀ 'ਤੇ ਸੁੱਟਿਆ ਅੰਤ ਨੂੰ ਜ਼ਾਲਿਮ ਲਿਤਾੜ ਕੇ। ਦੋਜ਼ਖ਼ ਨੂੰ ਪਰਚਾ ਕੱਟ ਕੇ, ਉਸ ਮੱਕਾਰ ਦਾ। ਸਿੰਘਾਂ ਨੇ ਸ਼ੁਕਰ ਕੀਤਾ ਪਰਵਰਦਿਗਾਰ ਦਾ।