ਸਿੱਖ ਵਿਰਸਾ ਸੰਭਾਲ ਸਭਾ {ਰਜਿ} ਪਿੰਡ ਬਰਵਾਲੀ ਕਲਾਂ www.BARWALIKALAN.tk

Monday, January 16, 2017

Baba Nanak

ਬਾਬਾ ਨਾਨਕ.. ਕੱਲ ਰਾਤੀ
ਮੇਰੇ ਸੁਪਨੇ ਦੇ ਵਿੱਚ ਅਾੲਿਅਾ..
ਕਹਿੰਦੇ ..ਕਾਕਾ ਮੇਰੀ ਸੋਚ ਦਾ
ਅਾਹ ਕੀ ਹਾਲ ਬਣਾੲਿਅਾ ..?

ਮੈਂ ਕਿਹਾ ..ਬਾਬਾ ਜੀ ਅਸੀ
ਅਾਪਣਾ ਫ਼ਰਜ਼ ਨਿਭਾੲੀ ਜਾਨੇ ਅਾ..
ਤੁਹਾਡੀ ਖੁਸ਼ੀ ਲਈ ਰੋਜ਼ ਹੀ..
ਫੋਟੋ ਅੱਗੇ ਮੱਥੇ ਘਸਾੲੀ ਜਾਨੇ ਅਾ..!

ਦਾਤਾਂ ਲੈਣ ਲੲੀ ਤੁਹਾਡੇ ਤੋਂ..
ਤੁਹਾਡੇ ਅੱਗੇ ਧੂਫਾਂ ਧੁਖਾੲੀ ਜਾਨੇ ਅਾ..
ਥੋੜੇ ਥੋੜੇ ਸਮੇਂ ਬਾਅਦ..
ਅਖੰਡਪਾਠ ਵੀ ਤਾਂ ਕਰਾੲੀ ਜਾਨੇ ਅਾ..!!

ਤੁਹਾਡੇ ਦੁਅਾਰੇ 'ਤੇ ਵੀ ਅਸੀ
ਕਰੋੜਾ ਰੁਪੲੇ ਲਗਾੲੀ  ਜਾਨੇ ਅਾ..
ਸੁੱਖਣਾ ਸੁੱਖ ਤੇਰੀ ਬਾਣੀ ਅੱਗੇ..
ਰੇਸ਼ਮੀ ਰੁਮਾਲੇ ਰੋਜ਼ ਚੜਾੲੀ ਜਾਨੇ ਅਾ..!!

ਸੁਬਹਾ ਸ਼ਾਮ ਅੱਧਾ ਅੱਧਾ ਘੰਟਾ
ਪਾਠ ਦਾ ਫ਼ਰਜ਼ ਨਭਾੲੀ ਜਾਨੇ ਅਾ..
ਤੁਹਾਡੇ ਜ਼ਨਮ ਦਿਨ 'ਤੇ ਵੀ
ਦੀਵੇ ਬਾਲ.. ਪਟਾਕੇ ਚਲਾੲੀ ਜਾਨੇ ਅਾ..!!

ਪਹਿਰਾਵੇ ਭੇਸ 'ਚ ਕੱਚ ਨਾ ਰਹੇ..
ਪੂਰਾ ਦਿੱਖ'ਤੇ ਜੋਰ ਲਗਾੲੀ ਜਾਨੇ ਅਾ..
ਤੁਸੀ ਪਤਾ ਨੀ ਕਿੳੁਂਂ ਖੁਸ਼ ਨੀ..
ਅਸੀ ਤਾਂ ਹਰ ਰਸਮ ਨਿਭਾੲੀ ਜਾਨੇ ਆ..!!

ਬਾਬਾ ਬੋਲਿਅਾ..
ਮੈਂ ਕਦ ਅਾਖਿਅਾ ਸੀ
ਮੇਰੇ ਵਿਚਾਰਾਂ ਨੂੰ ਰੱਟੇ ਲਾੲੇੳੁ..
ਮੈਂ ਦੱਸੋ ਕਿੱਥੇ ਲਿਖਿਆ ੲੇ..
ਭਾੜੇ 'ਤੇ ਮੇਰੇ ਵਿਚਾਰ ਪੜਾੲੇੳੁ..!!

ਮੈਂ ਕਦ ਅਾਖਿਅਾ ਸੀ..
ਮੇਰੀ ਫੋਟੋ ਨੂੰ ਧੂਫਾਂ ਲਾੲਿੳੁ..!

ਮੈਂ ਕਿੱਥੇ ਲਿਖਿਆ ੲੇ..
ਮੇਰੇ ਦਿਨ 'ਤੇ ਪਟਾਕੇ ਚਲਾੲੇੳੂ..!

ਮੇਰੀ ਸਮਝ 'ਚ ਕਿੱਥੇ ਹੈ
ਕਿ  ਮੰਦਰਾਂ 'ਤੇ  ਧੰਨ  ਵਹਾੲੇੳੁ..!!

ਮੈਂ ਤਾਂ ਸਿਰਫ ੲਿਹ ਚਾਹਿਅਾ ਸੀ..
ਮੇਰੇ  ਵਿਚਾਰਾਂ  ਨੂੰ  ਅਪਨਾੲਿੳ..

ਮੇਰਾ ਚਿਹਰਾ ਹੋ ਗਿਅਾ ਬੱਗਾ ਸੀ..
ਮੈਂ ਵਿਚੋਂ ੲੀ  ਬੋਲਣ  ਲੱਗਾ ਸੀ..
ਪਰ ਫਿਰ ਬਾਬਾ ਬੋਲ ਪਿਅਾ..

ਤੁਸੀ ਮੈਨੂੰ ਮੰਨੀ ਜਾਨੇ ਅਾ..
ਪਰ ਮੇਰੀ ਨਹੀਂ ਤੁਸੀ ਮੰਨੀ..!!
ਮੇਰੀ ਸੋਚ--ਵਿਚਾਰਧਾਰਾ ਤੋਂ
ਤੁਸੀ ਸਭ ਖਿਸਕਾੳੂਦੇ ਕੰਨੀ..!

ੲਿਕ ਤੁਹਾਥੋਂ ਪਹਿਲਾਂ ਵੇਲਾ ਸੀ..
ਗੁਰਦੁਅਾਰੇ ਭਾਵੇਂ ਕੱਚੇ ਸੀ..
ਸਿਖਿਅਾ ਮੇਰੀ ਅਮਲ 'ਚ ਸੀ..
ਤੇ ਸਿੱਖ ਮੇਰੇ ਪੱਕੇ ਤੇੇ ਸੱਚੇ ਸੀ..!!

ਸੰਗਮਰਮਰ- ਸੋਨੇ ਲਾ ਲਾ ਕੇ..
ਭਾਵੇਂ ਮੇਰੇ ਮੰਦਰ ਪਾ ਲੲੇ ਪੱਕੇ..
ਦਿਖਾਵੇ ਅਡੰਬਰ ਅਮਲੋਂ ਖਾਲੀ..
ਮੇਰੇ ਸਿੱਖ  ਸਿਖਿਅਾ  ਤੋਂ  ਕੱਚੇ..!!

ਮੈਂ ਫੋਟੋ-ਬੁੱਤ ਪੂਜਾ ਰੋਕੀ ਸੀ..
ਫੋਟੋ ਮੇਰੀ ਦੀ ਪੂਜਾ ਕਰੀ ਜਾਂਦੇ ੳੁ..!

ਮੈਂ ਰੋਕਿਅਾ ਸੀ  ਅੰਧਵਿਸ਼ਵਾਸ਼ਾਂ ਤੋਂ..
ਧਾਗੇ -ਤਵੀਜ਼ਾਂ ਤੋਂ ਡਰੀ ਜਾਂਦੇ ੳੁ..!!

ਮੈਂ  ਜਾਤ- ਗੋਤ  ਛਡਾੲੀ ਸੀ..
ਤੁਸੀ ਨਾਵਾਂ ਨਾਲ ਸਜਾੳੁਦੇ ਹੋ..!!

ਮੈਂ ਕਿਰਤੀ ਲਾਲੋ ਲੲੀ ਲੜਿਅਾ ਸੀ..
ਤੁਸੀ ਭਾਗੋ ਨੂੰ ਜੱਫੀਅਾਂ ਪਾੳੁਂਦੇ ਹੋ ..!!

ਮੈ ਕਿਹਾ-ਰਾਜੇ ਸ਼ੀਹ ਮੁਕੱਦਮ ਕੁੱਤੇ..
ਤੁਸੀ ਤਖਤਾਂ' ਤੇ ਬਿਠਾੳੂਦੇ ਹੋ..!!

ਮੈਂ ਸੱਜਣ ਠੱਗ ਭਜਾੲੇ ਸੀ..
ਤੁਸੀ ਹਾਰ ਤੇ ਵੋਟਾਂ ਪਾੳੁਦੇ ਹੋ..!!

ਛੋੜੇ ਅੰਨ ਕਰੇ ਪਾਖੰਡ ..ਪੜ ਕੇ
ਤੁਸੀ ਖੁਦ ਵੀ ਵਰਤ ਰਖਾੳੁਦੇ ਹੋ..!!

ਵੰਡਕਾਣੀ ਤੇ ਅਨਿਅਾ ਵੇਖ
ਬੜੀ ਹੀ ਸ਼ਾਤੀ ਨਾਲ ਜਿੳੂਦੇ ਹੋ..

ਪਹਿਰਾਵਾ ਭੇਸ ਹੀ ਸਿੱਖੀ ਨਹੀਂ..
ਤੁਸੀ ਕਿਹਨੂੰ ਬੁੱਧੂ ਬਨਾੳੂਦੇ ਹੋ..?

ਸਿਖਿਅਾ ਮੇਰੀ ਕੋੲੀ ਮੰਨੀ ਨਾ..
ਪਰ ਮੇਰੇ ਸਿੱਖ ਕਹਾੳੂਦੇ ਹੋ ..!!

ਮੇਰੇ ਲਈ ਤਾਂ ਦੋਸਤੋ..
ੲਿਹ ਝਜੋੜਨ ਵਾਲਾ ਖੂਅਾਬ ਸੀ..
ਸੁਪਨਾ ਸੀ ਜਾਂ ਸ਼ਾੲਿਦ ..
ੲਿਹ ..ਮੇਰੀ ਜ਼ਮੀਰ ਦੀ ਹੀ ਅਵਾਜ਼ ਸੀ..!!
      *********🙏🏼🙏🏼

Wednesday, November 10, 2010

ਤੇਗਾਂ ਦੀ ਛਾਂਵੇ


ਜਿੱਤਾਂ ਤੇ ਹਾਰਾਂ ਨੇ ,ਤੇਗਾਂ ਦੀ ਛਾਂਵੇ .... ਸਾਡੇ ਸਿਰ ਦਸਤਾਰਾਂ ਨੇ ,ਤੇਗਾਂ ਦੀ ਛਾਂਵੇ ... ਇੱਕੋ ਸ਼ਹਾਦਤ ਦਾ ਰੁਤਬਾ ਏ ਉੱਚਾ , ਏਥੇ ਕਈ ਹਜ਼ਾਰਾਂ ਨੇ ,ਤੇਗਾਂ ਦੀ ਛਾਂਵੇ ..... ਸਿਰ ਕੱਟਿਆ ਮੁੱਕਣੇ ਨਾ , ਲੰਮੀਆਂ ਕਤਾਰਾਂ ਨੇ ,ਤੇਗਾਂ ਦੀ ਛਾਂਵੇ ..... ਪੱਤਝੜਾਂ ਵੀ ਝੱਲੀਆਂ ਨੇ , ਮਾਣੀਆਂ ਬਹਾਰਾਂ ਨੇ ,ਤੇਗਾਂ ਦੀ ਛਾਂਵੇ ..... ਸਾਨੂੰ ਮਾਣ ਹੈ ਖੰਡੇ 'ਤੇ , ਨਾ ਟੁੱਟੀਆਂ ਕਟਾਰਾਂ ਨੇ ,ਤੇਗਾਂ ਦੀ ਛਾਂਵੇ ..... ਅਸੀ ਤਰ ਗਏ ਦਰਿਆ ਕਈ , ਇਹ ਛੋਟੀਆਂ ਦੀਵਾਰਾਂ ਨੇ ,ਤੇਗਾਂ ਦੀ ਛਾਂਵੇ .... ਬੜੇ ਧੋਖੇ ਹੋਏ ਨੇ , ਕਈ ਸਹੀਆਂ ਮਾਰਾਂ ਨੇ ,ਤੇਗਾਂ ਦੀ ਛਾਂਵੇ ..... ''Ranjit'' ਗਜ਼ਲਾਂ ਪੜਦਾ ਨਾ ਸੁਣਦਾ , ਇਹ ਤਾਂ ਯੋਧਿਆਂ ਦੀਆਂ ਵਾਰਾਂ ਨੇ ,ਤੇਗਾਂ ਦੀ ਛਾਂਵੇ ....

Monday, October 11, 2010

ਸ਼ਹੀਦ ਭਾਈ ਸੁੱਖਾ ਤੇ ਜ਼ਿੰਦਾ


ਜੋ ਵੀ ਕਹਿੰਦੇ ਉਹ ਬੋਲ ਪੁਗਾ ਦੇਂਦੇ ਫੜ੍ਹਾਂ ਫੋਕੀਆਂ ਸੂਰਮੇ ਮਾਰਦੇ ਨਹੀ,
ਕੌਮੀ ਮੰਦਰ ਦੀ ਕਰਨ ਬੁਨਿਆਦ ਪੱਕੀ ਨਿਰੇ ਰੇਤ ਦੇ ਮਹਿਲ ਉਸਾਰਦੇ ਨਹੀ;
ਆਵੇ ਚੈਨ ਨਾ ਇਨ੍ਹਾਂ ਦੀ ਆਤਮਾ ਨੂੰ ਕਰਜ਼ਾ ਜਦੋਂ ਤੱਕ ਸਿਰੋਂ ਉਤਾਰਦੇ ਨਹੀ,
ਸੂਰੇ ਸਿਰਾਂ ਦੀ ਬਾਜ਼ੀ ਲਗਾ ਜਾਂਦੇ ਬਾਜ਼ੀ ਅਣਖ ਦੀ ਕਦੇ ਵੀ ਹਾਰਦੇ ਨਹੀ.

Thursday, October 7, 2010

ਸੂਰਮੇ



ਅਸੀਂ ਜੰਮੇ ਹਾਂ ਖੰਡੇ ਦੀ ਧਾਰ ਵਿੱਚੋਂ
ਵਧੇ ਫੁੱਲੇ ਹਾਂ ਅਸੀ ਕ੍ਰਿਪਾਨ ਦੇ ਨਾਲ
ਜੇਕਰ ਜੀਆਂਗੇ
ਜੀਆਂਗੇ ਅਣਖ ਦੇ ਨਾਲ ਨਹੀ ਤਾਂ ਮਰਾਂਗੇ ਸ਼ਾਨ ਦੇ ਨਾਲ
ਭਾਜੀ ਮੋੜਨੀ ਅਸੀਂ ਜਾਣਦੇ ਹਾਂ,
ਧਰਮ ਨਾਲੌਂ ਜਾਨਾਂ ਸਾਨੂਂ ਪਿਆਰੀਆਂ ਨਹੀਂ ||
ਸਿਰ ਦੇ ਕੇ ਲਈਆਂ ਨੇ,
ਮੁੱਲ ਵਿਕਦੀਆਂ ਇਹ ''ਸਰਦਾਰੀਆਂ'' ਨਹੀਂ ||
ਅਸੀਂ ਹਿੱਕ ਤੇ ਖਾਣੀਆਂ ਜਾਣਦੇ ਹਾਂ,
ਕਿਸੇ ਦੀ ਪਿੱਠ ਤੇ ਤੇਗਾਂ ਕਦੇ ਮਾਰੀਆਂ ਨਹੀਂ ||
ਅਸੀਂ ਇੱਜ਼ਤਾਂ ਬਚਾਈਆਂ ਇਤਿਹਾਸ ਦੱਸੇ,
ਜੂਏ ਵਿੱਚ ਜ਼ਨਾਨੀਆਂ ਹਾਰੀਆਂ ਨਹੀਂ ||
ਅਸੀਂ ''ਸ਼ੇਰ'' ਦੇ ਪੁੱਤ ''ਸ਼ੇਰ'' ਹਾਂ,
ਕੁੱਤੇ-ਬਿੱਲੇਆਂ ਨਾਲ ਸਾਡੀਆਂ ਯਾਰੀਆਂ ਨਹੀਂ ||
'''''PROUD TO BE A SIKH''''''


Friday, August 27, 2010

ਸਿੱਖ਼ੀ














ਸਿੱਖ਼ੀ ਮਹਿਬ਼ੂਬ ਨਹੀਂ ਬਣਂਦੀ ਕਮਦਿਲਿਆਂ ਤੇ ਕਮਜ਼ੋਰਾਂ ਦੀ

ਇਹ ਆਸ਼ਿਕ ਸੱਚੇ ਮਰਦ਼ਾਂ ਦੀ ਪੁੱਗਦੀ ਓਹਦੇ ਬਲਿਕਾਰਾਂ ਨੂੰ

ਸਿੱਖ਼ੀ ਨਾਲ ਕੀਤਾ ਇਸ਼ਕ ਜਿਹਨਾਂ ਕੀ ਗੁਜ਼ਰੀ ਓਹਨਾਂ ਲੋਕਾਂ ਤੇ

ਸਿੱਖ਼ੀ ਕਿਸ ਭ਼ਾਅ ਨੂੰ ਮਿਲਦੀ ਏ ਜ਼ਰਾ ਪੁੱਛ ਕੇ ਦੇਖ ਸਰਦ਼ਾਰਾਂ ਨੂੰ

ਗੁਰੂ ਗੋਬਿੰਦ ਸਿੰਘ ਜਹੇ ਅਮਰਿਤ ਵਾਲੀਆਂ ਧਾਰਾਂ ਕਹਿੜੇ ਮੁੱਲ ਮਿਲੀਆਂ

ਇਹ ਪਹਿਨਂਣ ਵਾਲੇ ਜਾਣਂਦੇ ਨੇ ਦਸਤਾਰਾਂ ਕਹਿੜੇ ਮੁੱਲ ਮਿਲੀਆਂ

ਹੱਸ ਮੰਨਣਾਂ ਯ਼ਾਰ ਦੇ ਭਾਣੇਂ ਨੂੰ ਸਿੱਖ਼ੀ ਦਾ ਪਹਿਲਾ ਕਾਇਦਾ ਏ

ਤੱਤੀ ਤਵੀ ਤੇ ਸੇਜ਼ ਵਿਛਾ ਲਇਏ ਫੁੱਲ ਸਮਝ ਲਿਆ ਅੰਗਿਆਰਾਂ ਨੂੰ

ਸਿੱਖ਼ੀ ਨਾਲ ਕੀਤਾ ਇਸ਼ਕ ਜਿਹਨਾਂ ਕੀ ਗੁਜ਼ਰੀ ਓਹਨਾਂ ਲੋਕਾਂ ਤੇ

ਸਿੱਖ਼ੀ ਕਿਸ ਭ਼ਾਅ ਨੂੰ ਮਿਲਦੀ ਏ ਜ਼ਰਾ ਪੁੱਛ ਕੇ ਦੇਖ ਸਰਦ਼ਾਰਾਂ ਨੂੰ

ਇੱਕ ਸ਼ਹਿਨਸ਼ਾਹ ਮਾਛੀਵਾੜੇ ਜੰਗਲੀ ਹੋ ਬੇਵ਼ਤਨਾ ਪਿਆ ਰਿਹਾ

ਓਹਦਾ ਲਖ਼ਤੇ ਜਿਗ਼ਰ ਸ਼ਹੀਦੀ ਪਾ ਚਮਕੌਰ ਬੇਕੱਫਣਾਂ ਪਿਆ ਰਿਹਾ

ਬੱਚਿਆਂ ਦੇ ਲਹੂ ਦਾ ਰੰਗ ਕੈਸਾ ਤੇ ਗਾੜਾ ਕਿੰਨਾ ਹੁੰਦਾ ਏ

ਓਹਦੀ ਲੱਜ਼ਤ ਕੈਸੀ ਪੁੱਛ ਜਾ ਕੇ ਸਰਹੰਦ ਦੀਆਂ ਦਿਵਾਰਾਂ ਨੂੰ

ਸਿੱਖ਼ੀ ਨਾਲ ਕੀਤਾ ਇਸ਼ਕ ਜਿਹਨਾਂ ਕੀ ਗੁਜ਼ਰੀ ਓਹਨਾਂ ਲੋਕਾਂ ਤੇ

ਸਿੱਖ਼ੀ ਕਿਸ ਭ਼ਾਅ ਨੂੰ ਮਿਲਦੀ ਏ ਜ਼ਰਾ ਪੁੱਛ ਕੇ ਦੇਖ ਸਰਦ਼ਾਰਾਂ ਨੂੰ

ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕੀ ਫਤਿਹ,,,,,,ਜੀ