
)))ਬੁੱਕਿਆ ਸਿੰਘ ਦਸ਼ਮੇਸ਼ ਦਾ ਵਾਰਿਸ ਸਿਰ ਲੱਥੇ ਸਰਦਾਰ ਦਾ, ਜੀਦੀ ਗਰਜ ਤੋਂ ਦਿੱਲੀ ਕੰਬ ਗਈ ਮਾਣ ਟੁੱਟਿਆ ਹਿੰਦ ਸਰਕਾਰ ਦਾ(((
Saturday, November 20, 2010
Wednesday, November 10, 2010
ਤੇਗਾਂ ਦੀ ਛਾਂਵੇ

ਜਿੱਤਾਂ ਤੇ ਹਾਰਾਂ ਨੇ ,ਤੇਗਾਂ ਦੀ ਛਾਂਵੇ .... ਸਾਡੇ ਸਿਰ ਦਸਤਾਰਾਂ ਨੇ ,ਤੇਗਾਂ ਦੀ ਛਾਂਵੇ ... ਇੱਕੋ ਸ਼ਹਾਦਤ ਦਾ ਰੁਤਬਾ ਏ ਉੱਚਾ , ਏਥੇ ਕਈ ਹਜ਼ਾਰਾਂ ਨੇ ,ਤੇਗਾਂ ਦੀ ਛਾਂਵੇ ..... ਸਿਰ ਕੱਟਿਆ ਮੁੱਕਣੇ ਨਾ , ਲੰਮੀਆਂ ਕਤਾਰਾਂ ਨੇ ,ਤੇਗਾਂ ਦੀ ਛਾਂਵੇ ..... ਪੱਤਝੜਾਂ ਵੀ ਝੱਲੀਆਂ ਨੇ , ਮਾਣੀਆਂ ਬਹਾਰਾਂ ਨੇ ,ਤੇਗਾਂ ਦੀ ਛਾਂਵੇ ..... ਸਾਨੂੰ ਮਾਣ ਹੈ ਖੰਡੇ 'ਤੇ , ਨਾ ਟੁੱਟੀਆਂ ਕਟਾਰਾਂ ਨੇ ,ਤੇਗਾਂ ਦੀ ਛਾਂਵੇ ..... ਅਸੀ ਤਰ ਗਏ ਦਰਿਆ ਕਈ , ਇਹ ਛੋਟੀਆਂ ਦੀਵਾਰਾਂ ਨੇ ,ਤੇਗਾਂ ਦੀ ਛਾਂਵੇ .... ਬੜੇ ਧੋਖੇ ਹੋਏ ਨੇ , ਕਈ ਸਹੀਆਂ ਮਾਰਾਂ ਨੇ ,ਤੇਗਾਂ ਦੀ ਛਾਂਵੇ ..... ''Ranjit'' ਗਜ਼ਲਾਂ ਪੜਦਾ ਨਾ ਸੁਣਦਾ , ਇਹ ਤਾਂ ਯੋਧਿਆਂ ਦੀਆਂ ਵਾਰਾਂ ਨੇ ,ਤੇਗਾਂ ਦੀ ਛਾਂਵੇ ....
Subscribe to:
Posts (Atom)