
ਜਿੱਤਾਂ ਤੇ ਹਾਰਾਂ ਨੇ ,ਤੇਗਾਂ ਦੀ ਛਾਂਵੇ .... ਸਾਡੇ ਸਿਰ ਦਸਤਾਰਾਂ ਨੇ ,ਤੇਗਾਂ ਦੀ ਛਾਂਵੇ ... ਇੱਕੋ ਸ਼ਹਾਦਤ ਦਾ ਰੁਤਬਾ ਏ ਉੱਚਾ , ਏਥੇ ਕਈ ਹਜ਼ਾਰਾਂ ਨੇ ,ਤੇਗਾਂ ਦੀ ਛਾਂਵੇ ..... ਸਿਰ ਕੱਟਿਆ ਮੁੱਕਣੇ ਨਾ , ਲੰਮੀਆਂ ਕਤਾਰਾਂ ਨੇ ,ਤੇਗਾਂ ਦੀ ਛਾਂਵੇ ..... ਪੱਤਝੜਾਂ ਵੀ ਝੱਲੀਆਂ ਨੇ , ਮਾਣੀਆਂ ਬਹਾਰਾਂ ਨੇ ,ਤੇਗਾਂ ਦੀ ਛਾਂਵੇ ..... ਸਾਨੂੰ ਮਾਣ ਹੈ ਖੰਡੇ 'ਤੇ , ਨਾ ਟੁੱਟੀਆਂ ਕਟਾਰਾਂ ਨੇ ,ਤੇਗਾਂ ਦੀ ਛਾਂਵੇ ..... ਅਸੀ ਤਰ ਗਏ ਦਰਿਆ ਕਈ , ਇਹ ਛੋਟੀਆਂ ਦੀਵਾਰਾਂ ਨੇ ,ਤੇਗਾਂ ਦੀ ਛਾਂਵੇ .... ਬੜੇ ਧੋਖੇ ਹੋਏ ਨੇ , ਕਈ ਸਹੀਆਂ ਮਾਰਾਂ ਨੇ ,ਤੇਗਾਂ ਦੀ ਛਾਂਵੇ ..... ''Ranjit'' ਗਜ਼ਲਾਂ ਪੜਦਾ ਨਾ ਸੁਣਦਾ , ਇਹ ਤਾਂ ਯੋਧਿਆਂ ਦੀਆਂ ਵਾਰਾਂ ਨੇ ,ਤੇਗਾਂ ਦੀ ਛਾਂਵੇ ....