ਸਿੱਖ ਵਿਰਸਾ ਸੰਭਾਲ ਸਭਾ {ਰਜਿ} ਪਿੰਡ ਬਰਵਾਲੀ ਕਲਾਂ www.BARWALIKALAN.tk
Showing posts with label punjabi. Show all posts
Showing posts with label punjabi. Show all posts

Monday, October 11, 2010

ਸ਼ਹੀਦ ਭਾਈ ਸੁੱਖਾ ਤੇ ਜ਼ਿੰਦਾ


ਜੋ ਵੀ ਕਹਿੰਦੇ ਉਹ ਬੋਲ ਪੁਗਾ ਦੇਂਦੇ ਫੜ੍ਹਾਂ ਫੋਕੀਆਂ ਸੂਰਮੇ ਮਾਰਦੇ ਨਹੀ,
ਕੌਮੀ ਮੰਦਰ ਦੀ ਕਰਨ ਬੁਨਿਆਦ ਪੱਕੀ ਨਿਰੇ ਰੇਤ ਦੇ ਮਹਿਲ ਉਸਾਰਦੇ ਨਹੀ;
ਆਵੇ ਚੈਨ ਨਾ ਇਨ੍ਹਾਂ ਦੀ ਆਤਮਾ ਨੂੰ ਕਰਜ਼ਾ ਜਦੋਂ ਤੱਕ ਸਿਰੋਂ ਉਤਾਰਦੇ ਨਹੀ,
ਸੂਰੇ ਸਿਰਾਂ ਦੀ ਬਾਜ਼ੀ ਲਗਾ ਜਾਂਦੇ ਬਾਜ਼ੀ ਅਣਖ ਦੀ ਕਦੇ ਵੀ ਹਾਰਦੇ ਨਹੀ.

Thursday, October 7, 2010

ਸੂਰਮੇ



ਅਸੀਂ ਜੰਮੇ ਹਾਂ ਖੰਡੇ ਦੀ ਧਾਰ ਵਿੱਚੋਂ
ਵਧੇ ਫੁੱਲੇ ਹਾਂ ਅਸੀ ਕ੍ਰਿਪਾਨ ਦੇ ਨਾਲ
ਜੇਕਰ ਜੀਆਂਗੇ
ਜੀਆਂਗੇ ਅਣਖ ਦੇ ਨਾਲ ਨਹੀ ਤਾਂ ਮਰਾਂਗੇ ਸ਼ਾਨ ਦੇ ਨਾਲ
ਭਾਜੀ ਮੋੜਨੀ ਅਸੀਂ ਜਾਣਦੇ ਹਾਂ,
ਧਰਮ ਨਾਲੌਂ ਜਾਨਾਂ ਸਾਨੂਂ ਪਿਆਰੀਆਂ ਨਹੀਂ ||
ਸਿਰ ਦੇ ਕੇ ਲਈਆਂ ਨੇ,
ਮੁੱਲ ਵਿਕਦੀਆਂ ਇਹ ''ਸਰਦਾਰੀਆਂ'' ਨਹੀਂ ||
ਅਸੀਂ ਹਿੱਕ ਤੇ ਖਾਣੀਆਂ ਜਾਣਦੇ ਹਾਂ,
ਕਿਸੇ ਦੀ ਪਿੱਠ ਤੇ ਤੇਗਾਂ ਕਦੇ ਮਾਰੀਆਂ ਨਹੀਂ ||
ਅਸੀਂ ਇੱਜ਼ਤਾਂ ਬਚਾਈਆਂ ਇਤਿਹਾਸ ਦੱਸੇ,
ਜੂਏ ਵਿੱਚ ਜ਼ਨਾਨੀਆਂ ਹਾਰੀਆਂ ਨਹੀਂ ||
ਅਸੀਂ ''ਸ਼ੇਰ'' ਦੇ ਪੁੱਤ ''ਸ਼ੇਰ'' ਹਾਂ,
ਕੁੱਤੇ-ਬਿੱਲੇਆਂ ਨਾਲ ਸਾਡੀਆਂ ਯਾਰੀਆਂ ਨਹੀਂ ||
'''''PROUD TO BE A SIKH''''''


Wednesday, June 16, 2010

ਸ਼ਹੀਦੀ ਦਿਵਸ ਗੁਰੂ ਅਰਜਨ ਦੇਵ ਜੀ


ਇਸ ਸੰਤ ਦੇ ਨਾਲ ਨਾ ਲਵੀਂ ਟੱਕਰ,ਫੌਜਾਂ ਹੁੰਦਿਆਂ ਹੋਵੇਗੀ ਹਾਰ ਤੇਰੀ
ਇਸ ਦੇ ਸਬਰ ਦੀ ਅੱਗ ਜੇ ਭੜਕ ਉੱਠੀ ਪਿਘਲ ਜਾਣੀ ਖੂਨੀ ਤਲਵਾਰ ਤੇਰੀ
(ਸਾਂਈ ਮੀਆਂ ਮੀਰ)

ਮੇਰੀ ਸਦਾ ਕੌ ਦਬਾਨਾ ਤੋ ਮੁਮਕਿਨ ਹੈ, ਮਗਰ ਹਯਾਤ ਕੀ ਲਲਕਾਰ ਕੌਨ ਰੋਕੇਗਾ
ਫਸੀਲੇ ਆਤਿਸ਼ ਬ ਆਹਨ ਬਹੁਤ ਬੁਲੰਦ ਸਹੀ,ਮਗਰ ਬਦਲਤੇ ਵਕਤ ਕੀ ਰਫਤਾਰ ਕੌਨ ਰੋਕੇਗਾ
ਉ ਮੇਰੇ ਖਿਆਲੋਂ ਕੀ ਪਰਵਾਜ ਕੋ ਰੋਕਨੇ ਵਾਲੇ,ਮੇਰੇ ਹਰਗੋਬਿੰਦ ਕੀ ਤਲਵਾਰ ਕੌਨ ਰੋਕੇਗਾ
(ਸ੍ਰੀ ਗੁਰੂ ਅਰਜਨ ਦੇਵ ਜੀ)