ਸਿੱਖ ਵਿਰਸਾ ਸੰਭਾਲ ਸਭਾ {ਰਜਿ} ਪਿੰਡ ਬਰਵਾਲੀ ਕਲਾਂ www.BARWALIKALAN.tk

Wednesday, November 10, 2010

ਤੇਗਾਂ ਦੀ ਛਾਂਵੇ


ਜਿੱਤਾਂ ਤੇ ਹਾਰਾਂ ਨੇ ,ਤੇਗਾਂ ਦੀ ਛਾਂਵੇ .... ਸਾਡੇ ਸਿਰ ਦਸਤਾਰਾਂ ਨੇ ,ਤੇਗਾਂ ਦੀ ਛਾਂਵੇ ... ਇੱਕੋ ਸ਼ਹਾਦਤ ਦਾ ਰੁਤਬਾ ਏ ਉੱਚਾ , ਏਥੇ ਕਈ ਹਜ਼ਾਰਾਂ ਨੇ ,ਤੇਗਾਂ ਦੀ ਛਾਂਵੇ ..... ਸਿਰ ਕੱਟਿਆ ਮੁੱਕਣੇ ਨਾ , ਲੰਮੀਆਂ ਕਤਾਰਾਂ ਨੇ ,ਤੇਗਾਂ ਦੀ ਛਾਂਵੇ ..... ਪੱਤਝੜਾਂ ਵੀ ਝੱਲੀਆਂ ਨੇ , ਮਾਣੀਆਂ ਬਹਾਰਾਂ ਨੇ ,ਤੇਗਾਂ ਦੀ ਛਾਂਵੇ ..... ਸਾਨੂੰ ਮਾਣ ਹੈ ਖੰਡੇ 'ਤੇ , ਨਾ ਟੁੱਟੀਆਂ ਕਟਾਰਾਂ ਨੇ ,ਤੇਗਾਂ ਦੀ ਛਾਂਵੇ ..... ਅਸੀ ਤਰ ਗਏ ਦਰਿਆ ਕਈ , ਇਹ ਛੋਟੀਆਂ ਦੀਵਾਰਾਂ ਨੇ ,ਤੇਗਾਂ ਦੀ ਛਾਂਵੇ .... ਬੜੇ ਧੋਖੇ ਹੋਏ ਨੇ , ਕਈ ਸਹੀਆਂ ਮਾਰਾਂ ਨੇ ,ਤੇਗਾਂ ਦੀ ਛਾਂਵੇ ..... ''Ranjit'' ਗਜ਼ਲਾਂ ਪੜਦਾ ਨਾ ਸੁਣਦਾ , ਇਹ ਤਾਂ ਯੋਧਿਆਂ ਦੀਆਂ ਵਾਰਾਂ ਨੇ ,ਤੇਗਾਂ ਦੀ ਛਾਂਵੇ ....

Monday, October 11, 2010

ਸ਼ਹੀਦ ਭਾਈ ਸੁੱਖਾ ਤੇ ਜ਼ਿੰਦਾ


ਜੋ ਵੀ ਕਹਿੰਦੇ ਉਹ ਬੋਲ ਪੁਗਾ ਦੇਂਦੇ ਫੜ੍ਹਾਂ ਫੋਕੀਆਂ ਸੂਰਮੇ ਮਾਰਦੇ ਨਹੀ,
ਕੌਮੀ ਮੰਦਰ ਦੀ ਕਰਨ ਬੁਨਿਆਦ ਪੱਕੀ ਨਿਰੇ ਰੇਤ ਦੇ ਮਹਿਲ ਉਸਾਰਦੇ ਨਹੀ;
ਆਵੇ ਚੈਨ ਨਾ ਇਨ੍ਹਾਂ ਦੀ ਆਤਮਾ ਨੂੰ ਕਰਜ਼ਾ ਜਦੋਂ ਤੱਕ ਸਿਰੋਂ ਉਤਾਰਦੇ ਨਹੀ,
ਸੂਰੇ ਸਿਰਾਂ ਦੀ ਬਾਜ਼ੀ ਲਗਾ ਜਾਂਦੇ ਬਾਜ਼ੀ ਅਣਖ ਦੀ ਕਦੇ ਵੀ ਹਾਰਦੇ ਨਹੀ.

Thursday, October 7, 2010

ਸੂਰਮੇ



ਅਸੀਂ ਜੰਮੇ ਹਾਂ ਖੰਡੇ ਦੀ ਧਾਰ ਵਿੱਚੋਂ
ਵਧੇ ਫੁੱਲੇ ਹਾਂ ਅਸੀ ਕ੍ਰਿਪਾਨ ਦੇ ਨਾਲ
ਜੇਕਰ ਜੀਆਂਗੇ
ਜੀਆਂਗੇ ਅਣਖ ਦੇ ਨਾਲ ਨਹੀ ਤਾਂ ਮਰਾਂਗੇ ਸ਼ਾਨ ਦੇ ਨਾਲ
ਭਾਜੀ ਮੋੜਨੀ ਅਸੀਂ ਜਾਣਦੇ ਹਾਂ,
ਧਰਮ ਨਾਲੌਂ ਜਾਨਾਂ ਸਾਨੂਂ ਪਿਆਰੀਆਂ ਨਹੀਂ ||
ਸਿਰ ਦੇ ਕੇ ਲਈਆਂ ਨੇ,
ਮੁੱਲ ਵਿਕਦੀਆਂ ਇਹ ''ਸਰਦਾਰੀਆਂ'' ਨਹੀਂ ||
ਅਸੀਂ ਹਿੱਕ ਤੇ ਖਾਣੀਆਂ ਜਾਣਦੇ ਹਾਂ,
ਕਿਸੇ ਦੀ ਪਿੱਠ ਤੇ ਤੇਗਾਂ ਕਦੇ ਮਾਰੀਆਂ ਨਹੀਂ ||
ਅਸੀਂ ਇੱਜ਼ਤਾਂ ਬਚਾਈਆਂ ਇਤਿਹਾਸ ਦੱਸੇ,
ਜੂਏ ਵਿੱਚ ਜ਼ਨਾਨੀਆਂ ਹਾਰੀਆਂ ਨਹੀਂ ||
ਅਸੀਂ ''ਸ਼ੇਰ'' ਦੇ ਪੁੱਤ ''ਸ਼ੇਰ'' ਹਾਂ,
ਕੁੱਤੇ-ਬਿੱਲੇਆਂ ਨਾਲ ਸਾਡੀਆਂ ਯਾਰੀਆਂ ਨਹੀਂ ||
'''''PROUD TO BE A SIKH''''''


Friday, August 27, 2010

ਸਿੱਖ਼ੀ














ਸਿੱਖ਼ੀ ਮਹਿਬ਼ੂਬ ਨਹੀਂ ਬਣਂਦੀ ਕਮਦਿਲਿਆਂ ਤੇ ਕਮਜ਼ੋਰਾਂ ਦੀ

ਇਹ ਆਸ਼ਿਕ ਸੱਚੇ ਮਰਦ਼ਾਂ ਦੀ ਪੁੱਗਦੀ ਓਹਦੇ ਬਲਿਕਾਰਾਂ ਨੂੰ

ਸਿੱਖ਼ੀ ਨਾਲ ਕੀਤਾ ਇਸ਼ਕ ਜਿਹਨਾਂ ਕੀ ਗੁਜ਼ਰੀ ਓਹਨਾਂ ਲੋਕਾਂ ਤੇ

ਸਿੱਖ਼ੀ ਕਿਸ ਭ਼ਾਅ ਨੂੰ ਮਿਲਦੀ ਏ ਜ਼ਰਾ ਪੁੱਛ ਕੇ ਦੇਖ ਸਰਦ਼ਾਰਾਂ ਨੂੰ

ਗੁਰੂ ਗੋਬਿੰਦ ਸਿੰਘ ਜਹੇ ਅਮਰਿਤ ਵਾਲੀਆਂ ਧਾਰਾਂ ਕਹਿੜੇ ਮੁੱਲ ਮਿਲੀਆਂ

ਇਹ ਪਹਿਨਂਣ ਵਾਲੇ ਜਾਣਂਦੇ ਨੇ ਦਸਤਾਰਾਂ ਕਹਿੜੇ ਮੁੱਲ ਮਿਲੀਆਂ

ਹੱਸ ਮੰਨਣਾਂ ਯ਼ਾਰ ਦੇ ਭਾਣੇਂ ਨੂੰ ਸਿੱਖ਼ੀ ਦਾ ਪਹਿਲਾ ਕਾਇਦਾ ਏ

ਤੱਤੀ ਤਵੀ ਤੇ ਸੇਜ਼ ਵਿਛਾ ਲਇਏ ਫੁੱਲ ਸਮਝ ਲਿਆ ਅੰਗਿਆਰਾਂ ਨੂੰ

ਸਿੱਖ਼ੀ ਨਾਲ ਕੀਤਾ ਇਸ਼ਕ ਜਿਹਨਾਂ ਕੀ ਗੁਜ਼ਰੀ ਓਹਨਾਂ ਲੋਕਾਂ ਤੇ

ਸਿੱਖ਼ੀ ਕਿਸ ਭ਼ਾਅ ਨੂੰ ਮਿਲਦੀ ਏ ਜ਼ਰਾ ਪੁੱਛ ਕੇ ਦੇਖ ਸਰਦ਼ਾਰਾਂ ਨੂੰ

ਇੱਕ ਸ਼ਹਿਨਸ਼ਾਹ ਮਾਛੀਵਾੜੇ ਜੰਗਲੀ ਹੋ ਬੇਵ਼ਤਨਾ ਪਿਆ ਰਿਹਾ

ਓਹਦਾ ਲਖ਼ਤੇ ਜਿਗ਼ਰ ਸ਼ਹੀਦੀ ਪਾ ਚਮਕੌਰ ਬੇਕੱਫਣਾਂ ਪਿਆ ਰਿਹਾ

ਬੱਚਿਆਂ ਦੇ ਲਹੂ ਦਾ ਰੰਗ ਕੈਸਾ ਤੇ ਗਾੜਾ ਕਿੰਨਾ ਹੁੰਦਾ ਏ

ਓਹਦੀ ਲੱਜ਼ਤ ਕੈਸੀ ਪੁੱਛ ਜਾ ਕੇ ਸਰਹੰਦ ਦੀਆਂ ਦਿਵਾਰਾਂ ਨੂੰ

ਸਿੱਖ਼ੀ ਨਾਲ ਕੀਤਾ ਇਸ਼ਕ ਜਿਹਨਾਂ ਕੀ ਗੁਜ਼ਰੀ ਓਹਨਾਂ ਲੋਕਾਂ ਤੇ

ਸਿੱਖ਼ੀ ਕਿਸ ਭ਼ਾਅ ਨੂੰ ਮਿਲਦੀ ਏ ਜ਼ਰਾ ਪੁੱਛ ਕੇ ਦੇਖ ਸਰਦ਼ਾਰਾਂ ਨੂੰ

ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕੀ ਫਤਿਹ,,,,,,ਜੀ

Wednesday, June 16, 2010

ਸ਼ਹੀਦੀ ਦਿਵਸ ਗੁਰੂ ਅਰਜਨ ਦੇਵ ਜੀ


ਇਸ ਸੰਤ ਦੇ ਨਾਲ ਨਾ ਲਵੀਂ ਟੱਕਰ,ਫੌਜਾਂ ਹੁੰਦਿਆਂ ਹੋਵੇਗੀ ਹਾਰ ਤੇਰੀ
ਇਸ ਦੇ ਸਬਰ ਦੀ ਅੱਗ ਜੇ ਭੜਕ ਉੱਠੀ ਪਿਘਲ ਜਾਣੀ ਖੂਨੀ ਤਲਵਾਰ ਤੇਰੀ
(ਸਾਂਈ ਮੀਆਂ ਮੀਰ)

ਮੇਰੀ ਸਦਾ ਕੌ ਦਬਾਨਾ ਤੋ ਮੁਮਕਿਨ ਹੈ, ਮਗਰ ਹਯਾਤ ਕੀ ਲਲਕਾਰ ਕੌਨ ਰੋਕੇਗਾ
ਫਸੀਲੇ ਆਤਿਸ਼ ਬ ਆਹਨ ਬਹੁਤ ਬੁਲੰਦ ਸਹੀ,ਮਗਰ ਬਦਲਤੇ ਵਕਤ ਕੀ ਰਫਤਾਰ ਕੌਨ ਰੋਕੇਗਾ
ਉ ਮੇਰੇ ਖਿਆਲੋਂ ਕੀ ਪਰਵਾਜ ਕੋ ਰੋਕਨੇ ਵਾਲੇ,ਮੇਰੇ ਹਰਗੋਬਿੰਦ ਕੀ ਤਲਵਾਰ ਕੌਨ ਰੋਕੇਗਾ
(ਸ੍ਰੀ ਗੁਰੂ ਅਰਜਨ ਦੇਵ ਜੀ)

Thursday, May 13, 2010

ਸਰਹਿੰਦ ਫਤਿਹ ਦਿਵਸ


ਸਿੱਖ ਰਾਜ ਦੇ 300 ਸਾਲਾ ਸਥਾਪਨਾ ਦਿਵਸ ਤੇ ਵਿਸ਼ੇਸ਼
ਹਰ ਦਾਅ ਵਜ਼ੀਰ ਖ਼ਾਂ ਦਾ ਉਸ (ਫ਼ਤਿਹ ਸਿੰਘ) ਨੇ ਪਛਾੜ ਕੇ। ਤਲਵਾਰ ਪੂਰੇ ਜ਼ੋਰ ਦੀ ਮੋਢੇ 'ਤੇ ਮਾਰੀ ਤਾੜ ਕੇ। ਆਰੇ ਦੇ ਵਾਂਗ ਚੀਰ ਕੇ ਧਰ ਦਿੱਤਾ ਪਾੜ ਕੇ। ਧਰਤੀ 'ਤੇ ਸੁੱਟਿਆ ਅੰਤ ਨੂੰ ਜ਼ਾਲਿਮ ਲਿਤਾੜ ਕੇ। ਦੋਜ਼ਖ਼ ਨੂੰ ਪਰਚਾ ਕੱਟ ਕੇ, ਉਸ ਮੱਕਾਰ ਦਾ। ਸਿੰਘਾਂ ਨੇ ਸ਼ੁਕਰ ਕੀਤਾ ਪਰਵਰਦਿਗਾਰ ਦਾ।

Friday, February 26, 2010

...... ।।ਭਾਂਵੇ।।.....


ਅਸੀ ਜਾਣਦੇ ਆਪਣੀ ਪੱਗ ਬਾਰੇ,
ਭਾਂਵੇ,ਜਾਣ ਬੁੱਝ ਕੇ ਵਾਲ ਕਟਾਈ ਜਾਂਦੇ।
ਕਹਾਉਣ ਨੂੰ ਸਭ ਸਰਦਾਰ ਕਹਾਉਦੇ,
ਭਾਂਵੇ,ਸਿਂਘ ਨਾਮਾ ਨਾਲੋ ਹਟਾਈ ਜਾਂਦੇ।
ਦੂਜੇ ਦੀ ਪੱਗ ਦੇਖ ਕਹਿਣ ਬੱਲੇ,
ਭਾਂਵੇ,ਆਪਣੇ ਵਾਲਾ ਚ ਹੱਥ ਘੁਮਾਈ ਜਾਂਦੇ।
ਕੁੜੀਆਂ ਕਹਿਣ ਮੁਂਡੇ ਕਲੀਨਸ਼ੇਵ ਚਾਹੀਦੇ,
ਭਾਂਵੇ,ਸਰਦਾਰ ਉਹਨਾ ਲਈ ਜਾਨ ਲੁਟਾਈ ਜਾਂਦੇ।
ਜਾਨ ਤੱਲੀ ਤੇ ਆਪਣੀ ਟਿਕਾਣ ਵਾਲੇ,
ਭਾਂਵੇ,ਪੱਗ ਬਨਣ ਤੋ ਅੱਜ ਘਬਰਾਈ ਜਾਂਦੇ।
ਵਾਸਤਾ ਕਂਮਾ ਦਾ,ਵਿਦੇਸ਼ਾ ਦਾ ਕੋਈ ਪਾਵੇ,
ਭਾਂਵੇ,ਕਈ ਹਰ ਥਾਂ ਕੇਸਾ ਸਵਾਸਾ ਸਂਗ ਨਿਭਾਈ ਜਾਂਦੇ।
ਪਤਾ ਸਾਨੂਂ ਲੱਖਾ ਚੋ ਸਿਂਘ ਪਛਾਣ ਹੁਂਦੇ,
ਭਾਂਵੇ,ਕਿੱਦਾ...?ਆਪਣੇ ‌ਜਹਨ ਚੋ ਭੁਲਾਈ ਜਾਂਦੇ।
ਪਹਿਲੀ ਪੌੜੀ ਸਿੱਖੀ ਦੀ ਕੇਸ ਰਖੀਏ,
ਭਾਂਵੇ,ਲੱਖ ਗੁਰੂ ਪ੍ਤੀ ਵਿਸ਼ਵਾਸ਼ ਦਿਖਾਈ ਜਾਂਦੇ।
ਸੁਣ ਕੇ ਅਣ ਸੁਣੀ ਕੋਈ ਕਰੇ,
ਭਾਂਵੇ,ਅਸੀ ਆਪਣਾ ਫਰਜ ਨਿਭਾਈ ਜਾਂਦੇ।

Thursday, February 18, 2010


ਲੰਡਨ ਵਿੱਚ ਅਡਵਾਇਰ ਨੂੰ ਮਾਰ ਕੇ ਸੂਰਮਤਾਈ ਦਾ ਊਧਮ ਸਿੰਘ ਅੰਤ ਕਰ ਗਿਆ,ਲਛਮਣ ਸਿੰਘ ਨੇ ਲਹੂ ਦੇ ਨਾਲ ਧੋਤੇ ਜੋ ਜ਼ੁਲਮ ਨਰੈਣੂ ਮਹੰਤ ਕਰ ਗਿਆ,ਕੌਮ ਲਈ ਕੁਰਬਾਨੀ ਕੋਈ ਕਰੇ ਵਿਰਲਾ ਜੋ ਜਰਨੈਲ ਸਿੰਘ ਭਿੰਡਰਾਂ ਦਾ ਸੰਤ ਕਰ ਗਿਆ,ਰਹਿੰਦੇ ਦੁਨੀਆ ਤੱਕ ਰਖਿਉ ਯਾਦ "ਦਿਲਬਰ" ਜੋ ਕੁਰਬਾਨੀ ਸਤਵੰਤ, ਬੇਅੰਤ ਕਰ ਗਿਆ

Tuesday, January 5, 2010

ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਲੱਖ-ਲੱਖ ਦੀ ਬਧਾਈ


ਵਾਹੋ ਪ੍ਰਗਟਿਉ ਮਰਦ ਅਗੰਮੜਾ ਵਰਿਆਮ ਅਕੇਲਾ, ਵਾਹੋ-ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ

ਪੱਗ

ਤਿੱਖੀ ਤਲਵਾਰ ਨੇ ਸਾਨੂੰ ਜਨਮ ਦਿੱਤਾ,
ਗੁੜਤੀ ਮਿਲੀ ਆ ਖੰਡੇ ਦੀ ਧਾਰ ਵਿਚੋਂ,
ਸਿੱਖੀ ਸਿਦਕ ਤੇ ਸਿਰ ਦਸਤਾਰ ਸੋਹਣੀ,
ਸਾਡਾ ਵੱਖਰਾ ਏ ਰੂਪ ਸੰਸਾਰ ਵਿਚੋਂ...
ਸਾਡੀ ਪੱਗ ਨਾਲ ਵੱਖਰੀ ਪਹਿਚਾਣ ਜੱਗ ਤੇ,
ਕਿਤਾ ਪੱਗ ਨੇ ਹੈ ਉੱਚਾ ਸਾਡਾ ਨਾਮ ਜੱਗ ਤੇ,
"ਟੋਪੀ ਲਾਹਵੇ, ਦਸਤਾਰ ਸਜਾਓ, ਸਰਦਾਰ ਕਹਾਓ"